ਤੁਹਾਡੀ ਵੋਟ ਵਿੱਚ ਬਲ ਹੈ।

In-Language / ਪੰਜਾਬੀ · Punjabi

ਜੇ ਤੁਸੀਂ ਤਬਦੀਲੀ ਚਾਹੁੰਦੇ ਹੋ, ਤਾਂ ਪਹਿਲਾ ਕਦਮ ਇਹ ਹੈ ਕਿ ਉਸ ਲਈ ਵੋਟ ਪਾਓ।

ਸਾਡੇ ਵਰਗੇ ਅਮੀਰ ਦੇਸ਼ ਵਿੱਚ, ਹਰ ਕਿਸੇ ਨੂੰ ਬੁਨਿਆਦੀ ਸਹੂਲਤਾਂ ਦਾ ਖਰਚਾ ਚੁੱਕਣ ਦੇ ਯੋਗ ਹੋਣਾ ਚਾਹੀਦਾ ਹੈ: ਘਰ, ਭੋਜਨ, ਅਤੇ ਵਿਸ਼ਵ ਪੱਧਰੀ ਸਿਹਤ ਅਤੇ ਸਿੱਖਿਆ।

ਇਸ ਸਮੇਂ, ਮਿਹਨਤੀ ਲੋਕ ਬਹੁਤ ਜ਼ਿਆਦਾ ਭੁਗਤਾਨ ਕਰ ਰਹੇ ਹਨ, ਜਦੋਂ ਕਿ ਹਰ 3 ਵੱਡੀਆਂ ਕਾਰਪੋਰੇਸ਼ਨਾਂ ਵਿੱਚੋਂ 1 ਬਿਲਕੁਲ ਵੀ ਟੈਕਸ ਨਹੀਂ ਦਿੰਦੀ ਹੈ।

ਅਸੀਂ ਹਮੇਸ਼ਾ ਉਹੀ ਦੋ ਪਾਰਟੀਆਂ ਨੂੰ ਵੋਟ ਦੇ ਕੇ ਕਿਸੇ ਵੱਖਰੇ ਨਤੀਜੇ ਦੀ ਉਮੀਦ ਨਹੀਂ ਕਰ ਸਕਦੇ।

ਇੱਕ ਹੋਰ ਵਿਕਲਪ ਉਪਲਬਧ ਹੈ।

ਇਸ ਵਾਰ ਚੋਣਾਂ 'ਚ ਤੁਹਾਡੇ ਕੋਲ ਇੱਕ ਪੀੜ੍ਹੀ 'ਚ ਇੱਕ ਵਾਰ ਆਉਣ ਵਾਲਾ ਮੌਕਾ ਹੈ।

ਇੱਥੇ ਘੱਟ ਗਿਣਤੀ ਵਾਲੀ ਸਰਕਾਰ ਬਣੇਗੀ ਅਤੇ ਗ੍ਰੀਨਜ਼ ਦੇਸ਼ ਭਰ ਵਿੱਚ ਸੀਟਾਂ ਜਿੱਤਣ ਦੀ ਪਹੁੰਚ ਵਿੱਚ ਹਨ।

ਪਿਛਲੀ ਵਾਰ ਜਦੋਂ ਘੱਟ ਗਿਣਤੀ ਸਰਕਾਰ ਬਣੀ ਸੀ, ਗ੍ਰੀਨਜ਼ ਨੇ ਵਿਸ਼ਵ ਪ੍ਰਮੁੱਖ ਜਲਵਾਯੂ ਕਾਨੂੰਨਾਂ ਅਤੇ ਬੱਚਿਆਂ ਲਈ ਮੈਡੀਕੇਅਰ ਵਿੱਚ ਦੰਦਾਂ ਦੀ ਸੇਵਾ ਦੇਣ ਵਿਚ ਸਫਲਤਾ ਪ੍ਰਾਪਤ ਕੀਤੀ ਸੀ।

ਇਹ ਸਾਡਾ ਮੌਕਾ ਹੈ ਕਿ ਅਸੀਂ ਇਹ ਸੇਵਾਵਾਂ ਹਰ ਇੱਕ ਲਈ ਸੁਰੱਖਿਅਤ ਕਰ ਸਕੀਏ।

ਗ੍ਰੀਨਜ਼ ਦੇ ਵਧੇਰੇ ਸੰਸਦ ਮੈਂਬਰ ਜਲਵਾਯੂ ਅਤੇ ਰਿਹਾਇਸ਼ੀ ਸੰਕਟ ਅਤੇ ਸਾਰਿਆਂ ਲਈ ਮੈਡੀਕੇਅਰ ਵਿੱਚ ਦੰਦਾਂ ਦੀ ਸੇਵਾ ਬਾਰੇ ਮਜ਼ਬੂਤ ਕਾਰਵਾਈ ਕਰਨਗੇ।

ਅਸੀਂ ਸ੍ਰੀਮਾਨ ਡੱਟਨ ਨੂੰ ਬਾਹਰ ਰੱਖਾਂਗੇ ਅਤੇ ਲੇਬਰ ਪਾਰਟੀ ਨੂੰ ਕੰਮ ਕਰਨ ਲਈ ਕਹਾਂਗੇ।

ਜੇ ਤੁਸੀਂ ਤਬਦੀਲੀ ਚਾਹੁੰਦੇ ਹੋ, ਤਾਂ ਪਹਿਲਾ ਕਦਮ ਇਹ ਹੈ ਕਿ ਉਸ ਲਈ ਵੋਟ ਪਾਓ।
ਇਸ ਵਾਰ, ਗ੍ਰੀਨਜ਼ ਨੂੰ ਨੰਬਰ 1 ਲਿਖ ਕੇ ਵੋਟ ਪਾਓ। 

ਸਾਡੀ ਯੋਜਨਾ

  1. ਅਰਬਪਤੀਆਂ ਅਤੇ ਵੱਡੀਆਂ ਕਾਰਪੋਰੇਸ਼ਨਾਂ ਕੋਲੋਂ +$514 ਬਿਲੀਅਨ ਟੈਕਸ ਇਕੱਠਾ ਕਰਨਾ
  2. ਮੈਡੀਕੇਅਰ ਵਿੱਚ ਦੰਦਾਂ ਦੀ ਸਹੂਲਤ ਅਤੇ ਮਾਨਸਿਕ ਸਿਹਤ
    ਜੀ.ਪੀ. ਨੂੰ ਮੁਫ਼ਤ ਵਿੱਚ ਮਿਲਣਾ
    ਸਸਤੀ ਦਵਾਈ
  3. ਘੱਟ ਵਿਆਜ ਦਰ ਵਾਲੇ ਮੌਰਗੇਜ
    ਕਿਰਾਏ ਵਿੱਚ ਵਾਧੇ ‘ਤੇ ਰੋਕ ਅਤੇ ਮਿਥਿਆ ਹੋਇਆ ਵਾਧਾ
  4. ਸੁਪਰਮਾਰਕੀਟਾਂ ਦੀਆਂ ਗ਼ੈਰਵਾਜਬ ਕੀਮਤਾਂ ਨੂੰ ਗ਼ੈਰ-ਕਾਨੂੰਨੀ ਬਣਾਉਣਾ: ਕਰਿਆਨੇ ਦਾ ਸਸਤਾ ਸਾਮਾਨ
  5. ਮਜ਼ਬੂਤ ਜਲਵਾਯੂ ਕਾਰਵਾਈ: ਹੁਣ ਕੋਲਾ, ਗੈਸ ਜਾਂ ਪ੍ਰਮਾਣੂ ਊਰਜਾ ਹੋਰ ਨਹੀਂ
  6. ਹਰ ਪਰਿਵਾਰ ਲਈ ਮੁਫ਼ਤ ਬਾਲ ਸੰਭਾਲ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ
  7. ਸਕੂਲ ਵਿੱਚ ਦੁਪਹਿਰ ਦਾ ਮੁਫ਼ਤ ਭੋਜਨ & ਪਬਲਿਕ ਸਕੂਲਾਂ ਨੂੰ ਪੂਰੀ ਤਰ੍ਹਾਂ ਫੰਡ ਦੇਣਾ, "ਸਵੈ-ਇੱਛਤ" ਫ਼ੀਸਾਂ ਨੂੰ ਖ਼ਤਮ ਕਰਨਾ
  8. ਮੁਫ਼ਤ ਯੂਨੀਵਰਸਿਟੀ ਅਤੇ ਟੈਫ਼, ਸਾਰੇ ਵਿਦਿਆਰਥੀਆਂ ਦੇ ਕਰਜ਼ੇ ਨੂੰ ਖ਼ਤਮ ਕਰਨਾ
  9. ਜਨਤਕ ਮਾਲਕੀ ਵਾਲੀ ਨਵਿਆਉਣਯੋਗ ਊਰਜਾ, ਘਰਾਂ ਅਤੇ ਕਾਰੋਬਾਰਾਂ ਲਈ ਛੱਤਾਂ 'ਤੇ ਸੋਲਰ
  10. ਸੱਚਾਈ, ਸੰਧੀ, ਪਹਿਲੇ ਰਾਸ਼ਟਰ ਦੇ ਲੋਕਾਂ ਲਈ ਨਿਆਂ
  11. ਪੈਨਸ਼ਨ ਵਧਾਉਣੀ, ਰਿਟਾਇਰਮੈਂਟ ਦੀ ਉਮਰ ਘਟਾਉਣੀ
  12. ਸਖ਼ਤ ਵਾਤਾਵਰਣ ਕਾਨੂੰਨ, ਦੇਸੀ ਜੰਗਲ ਕੱਟਣ 'ਤੇ ਪਾਬੰਦੀ
  13. 50 ਸੈਂਟ ਵਾਲੇ ਜਨਤਕ ਆਵਾਜਾਈ ਦੇ ਕਿਰਾਏ
  14. NDIS ਵਿੱਚ ਲੇਬਰ ਦੀਆਂ ਕਟੌਤੀਆਂ ਨੂੰ ਉਲਟਾਉਣਾ
  15. ਗਾਜ਼ਾ ਵਿੱਚ ਨਸਲਕੁਸ਼ੀ ਦਾ ਵਿਰੋਧ ਕਰਨਾ, ਇਜ਼ਰਾਈਲ ਨਾਲ ਦੋ-ਪੱਖੀ ਹਥਿਆਰਾਂ ਦਾ ਵਪਾਰ ਬੰਦ ਕਰਨਾ
  16. ਰਾਜਨੀਤੀ ਵਿੱਚ ਅਖੰਡਤਾ ਬਹਾਲ ਕਰਨੀ
  17. ਭੇਦਭਾਵ ਅਤੇ ਨਸਲਵਾਦ ਨੂੰ ਖ਼ਤਮ ਕਰਨਾ: ਸਾਰਿਆਂ ਲਈ ਬਰਾਬਰੀ
  18. ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਚੰਗੀ ਤਨਖਾਹ ਵਾਲੀਆਂ, ਸੁਰੱਖਿਅਤ ਨੌਕਰੀਆਂ ਪੈਦਾ ਕਰਨਾ, ਤਨਖਾਹਾਂ ਨੂੰ ਉਪਰ ਚੁੱਕਣਾ
  19. ਸੈਂਟਰਲਿੰਕ ਭੁਗਤਾਨਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਉਠਾਉਣਾ

ਗ੍ਰੀਨਜ਼ ਨੂੰ ਨੰਬਰ 1 ਲਿਖ ਕੇ ਵੋਟ ਪਾਓ

ਤੁਹਾਡੀ ਵੋਟ ਸ਼ਕਤੀਸ਼ਾਲੀ ਹੈ

ਗ੍ਰੀਨਜ਼ ਦੇ ਚਾਰ ਮੁੱਖ ਥੰਮ੍ਹ ਹਨ: ਵਾਤਾਵਰਣ ਦੀ ਸਥਿਰਤਾ, ਜ਼ਮੀਨੀ ਪੱਧਰ 'ਤੇ ਹਿੱਸੇਦਾਰੀ ਵਾਲਾ ਲੋਕਤੰਤਰ, ਸਮਾਜਿਕ ਨਿਆਂ, ਅਤੇ ਸ਼ਾਂਤੀ ਤੇ ਅਹਿੰਸਾ।

ਸਾਡੀਆਂ ਸਾਰੀਆਂ ਨੀਤੀਆਂ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ।

ਜੇ ਤੁਸੀਂ ਤਬਦੀਲੀ ਚਾਹੁੰਦੇ ਹੋ, ਤਾਂ ਪਹਿਲਾ ਕਦਮ ਇਹ ਹੈ ਕਿ ਉਸ ਲਈ ਵੋਟ ਪਾਓ।

ਇਸ ਵਾਰ, ਗ੍ਰੀਨਜ਼ ਨੂੰ ਨੰਬਰ 1 ਲਿਖ ਕੇ ਵੋਟ ਪਾਓ। 

Gemmia Burden & Caroline Atkinson ਦੁਆਰਾ ਅਧਿਕਾਰਤ, The Greens, 2/18 Lonsdale Street, Braddon ACT 2612.